Facebook icon
Community facilities 14 June 2022

ਮੂੜ੍ਹ-ਚਿੱਤਤਾ (ਡਮੈਂਸ਼ੀਆ) ਵਾਸਤੇ ਡਿਜ਼ਾਈਨ ਕਰਨਾ (Punjabi)

ਵਿਕਟੋਰੀਆ ਦੀ ਸਰਕਾਰ ਆਸਟ੍ਰੇਲੀਆ ਵਿੱਚ ਰਿਹਾਇਸ਼ੀ ਬਜ਼ੁਰਗਾਂ ਲਈ ਸੰਭਾਲ ਦੀ ਸਭ ਤੋਂ ਵੱਡੀ ਜਨਤਕ ਪ੍ਰਦਾਤਾ ਹੈ। ਅਸੀਂ ਜਨਤਕ ਖੇਤਰ ਦੀ ਰਿਹਾਇਸ਼ੀ ਬਜ਼ੁਰਗਾਂ ਦੀ ਸੰਭਾਲ ਦਾ ਆਧੁਨਿਕੀਕਰਨ ਕਰਨ ਲਈ ਦ੍ਰਿੜ ਸੰਕਲਪ ਹਾਂ।

ਇਸ ਵਿੱਚ ਜਨਤਕ ਬਜ਼ੁਰਗਾਂ ਲਈ ਪੁਰਾਣੇ ਹੋ ਚੁੱਕੇ ਸੰਭਾਲ ਘਰਾਂ ਨੂੰ ਮਕਸਦ ਨਾਲ ਉਸਾਰੇ, ਆਧੁਨਿਕ ਸੁਵਿਧਾਵਾਂ ਨਾਲ ਬਦਲਣਾ ਸ਼ਾਮਲ ਹੈ। ਇਸ ਵਿੱਚ ਬਜ਼ੁਰਗਾਂ ਲਈ ਮੌਜ਼ੂਦਾ ਸੰਭਾਲ ਸੇਵਾਵਾਂ ਨੂੰ ਸੁਧਾਰਨਾ (ਅੱਪਡੇਟ ਕਰਨਾ), ਨਵਿਆਉਣਾ ਅਤੇ ਮੁੜ-ਵਿਕਸਤ ਕਰਨਾ ਵੀ ਸ਼ਾਮਲ ਹੈ।

ਜਾਣੋ ਕਿ ਮੂੜ੍ਹ-ਚਿੱਤਤਾ (ਡਮੈਂਸ਼ੀਆ) ਨਾਲ ਜੀਵਨ ਬਸਰ ਕਰ ਰਹੇ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਵਾਉਣ ਲਈ ਅਸੀਂ ਬਜ਼ੁਰਗਾਂ ਲਈ ਸੰਭਾਲ ਸੁਵਿਧਾਵਾਂ ਨੂੰ ਕਿਵੇਂ ਡਿਜ਼ਾਈਨ ਕਰ ਰਹੇ ਹਾਂ।

ਸਾਰੇ ਵਿਕਟੋਰੀਆ ਵਿੱਚ, 100,000 ਲੋਕ ਮੂੜ੍ਹ-ਚਿੱਤਤਾ (ਡਮੈਂਸ਼ੀਆ) ਦੇ ਨਾਲ ਜੀਵਨ ਬਸਰ ਕਰ ਰਹੇ ਹਨ – ਅਤੇ ਅਗਲੇ 20 ਸਾਲਾਂ ਵਿੱਚ ਇਹ ਗਿਣਤੀ ਲਗਭਗ ਦੁੱਗਣੀ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ।

ਜਨਤਕ ਖੇਤਰ ਦੀਆਂ ਰਿਹਾਇਸ਼ੀ ਬਜ਼ੁਰਗਾਂ ਲਈ ਸੰਭਾਲ ਸੇਵਾਵਾਂ ਉਹਨਾਂ ਲੋਕਾਂ ਦੀ ਸਹਾਇਤਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ ਜੋ:

  • ਗੁੰਝਲਦਾਰ ਸਹਾਇਤਾ ਲੋੜਾਂ ਵਾਲੇ ਹਨ
  • ਸਮਾਜਕ-ਆਰਥਿਕ ਗਰੀਬੀ ਦਾ ਸਾਹਮਣਾ ਕਰ ਰਹੇ ਹਨ
  • ਓਥੇ ਰਹਿੰਦੇ ਹਨ ਜਿੱਥੇ ਹੋਰ ਕੋਈ ਵਿਕਲਪ ਨਹੀਂ ਹਨ।

ਇਹ ਸੇਵਾਵਾਂ ਵਸਨੀਕਾਂ ਦੀ ਸੁਤੰਤਰਤਾ, ਚੋਣ ਅਤੇ ਇੱਜ਼ਤ-ਮਾਣ ਨੂੰ ਉਤਸ਼ਾਹਤ ਕਰਨ ਦਾ ਟੀਚਾ ਰੱਖਦੀਆਂ ਹਨ ਤਾਂ ਜੋ ਉਹਨਾਂ ਦੀ ਸਿਹਤ, ਤੰਦਰੁਸਤੀ ਅਤੇ ਜੀਵਨ ਦੀ ਗੁਣਵੱਤਾ ਵਿੱਚ ਸਹਾਇਤਾ ਕੀਤੀ ਜਾ ਸਕੇ।

ਸਾਰੀਆਂ ਰਿਹਾਇਸ਼ੀ ਬਜ਼ੁਰਗਾਂ ਦੀ ਸੰਭਾਲ ਸੁਵਿਧਾਵਾਂ ਵਿੱਚ ਰਹਿ ਰਹੇ ਵਸਨੀਕਾਂ ਦਾ 52 ਪ੍ਰਤੀਸ਼ਤ ਹਿੱਸਾ ਮੂੜ੍ਹ-ਚਿੱਤਤਾ (ਡਮੈਂਸ਼ੀਆ) ਨਾਲ ਜੀਵਨ ਬਸਰ ਕਰ ਰਹੇ ਲੋਕ ਹਨ। ਜਨਤਕ ਖੇਤਰ ਦੀਆਂ ਰਿਹਾਇਸ਼ੀ ਬਜ਼ੁਰਗਾਂ ਦੀ ਦੇਖਭਾਲ ਸੇਵਾਵਾਂ ਵਿੱਚ ਇਹ ਗਿਣਤੀ ਹੋਰ ਵੀ ਜ਼ਿਆਦਾ ਹੈ।

ਤਸਵੀਰਾਂ: ਨਵੀਂ ਕਰੈਸਵਿਕ ਬਜ਼ੁਰਗਾਂ ਲਈ ਸੰਭਾਲ ਸੁਵਿਧਾ ਦਾ ਪਾਸੇ ਦਾ ਵਿਸ਼ਾਲ ਦ੍ਰਿਸ਼

ਸਕਰੀਨ 'ਤੇ ਸ਼ਬਦਾਵਲੀ: ਕਰੈਸਵਿਕ ਨਰਸਿੰਗ ਹੋਮ ਨੂੰ 3.2 ਮਿਲੀਅਨ ਡਾਲਰ ਦੇ ਨਿਵੇਸ਼ ਨਾਲ ਸੁਧਾਰਿਆਂ (ਅੱਪਗ੍ਰੇਡ ਕੀਤਾ) ਗਿਆ ਹੈ

ਤਸਵੀਰਾਂ: ਇੱਕ ਹਵਾਈ ਡਰੋਨ ਸ਼ਾਟ ਮੁੜ-ਵਿਕਾਸ ਦੇ ਉੱਪਰ ਵੱਲੋਂ ਫ਼ੋਟੋ ਖਿੱਚਦਾ ਹੈ

ਸਕ੍ਰੀਨ 'ਤੇ ਸ਼ਬਦਾਵਲੀ: 12-ਬਿਸਤਰਿਆਂ ਵਾਲਾ ਨਵਾਂ ਯੂਨਿਟ ਸੁਰੱਖਿਅਤ ਅਤੇ ਘਰ ਵਰਗੇ ਮਾਹੌਲ ਵਿੱਚ ਮੂੜ੍ਹ-ਚਿੱਤਤਾ (ਡਮੈਂਸ਼ੀਆ) ਨਾਲ ਜੀਵਨ ਬਸਰ ਕਰ ਰਹੇ ਲੋਕਾਂ ਦੀ ਸਹਾਇਤਾ ਕਰਦਾ ਹੈ

ਤਸਵੀਰਾਂ: ਡਰੋਨ ਸ਼ਾਟ ਨਵੀਂ ਇਮਾਰਤ ਦੀ ਜ਼ਮੀਨ ਦੇ ਪੱਧਰ ਤੋਂ ਲੈ ਕੇ ਛੱਤ ਦੇ ਉੱਪਰਲੇ ਪੱਧਰ ਤੱਕ ਉੱਪਰ ਨੂੰ ਜਾਂਦਾ ਹੈ

ਸਕ੍ਰੀਨ 'ਤੇ ਸ਼ਬਦਾਵਲੀ: ਵਸਨੀਕ 2020 ਦੇ ਅੰਤ 'ਤੇ ਰਹਿਣ ਚਲੇ ਗਏ ਸਨ ਅਤੇ ਆਪਣੇ ਖੁਦ ਦੇ ਸੌਣ ਵਾਲੇ ਕਮਰਿਆਂ ਅਤੇ ਗੁਸਲਖਾਨਿਆਂ ਦਾ ਮਜ਼ਾ ਲੈ ਰਹੇ ਹਨ

ਚਿੱਤਰ: ਰਸੋਈ ਅਤੇ ਖਾਣੇ ਦੇ ਖੇਤਰ, ਛੋਟੀ ਜਿਹੀ ਬੈਠਕ ਅਤੇ ਦੋ ਇਕੱਲੇ ਸੌਣ ਵਾਲੇ ਕਮਰਿਆਂ ਵਾਲੇ ਯੂਨਿਟਾਂ ਦੀ ਫਿਲਮ

ਸਕ੍ਰੀਨ 'ਤੇ ਸ਼ਬਦਾਵਲੀ: ਵਸਨੀਕਾਂ ਦੇ ਸਮਾਜਿਕ ਮਿਲਵਰਤਣ ਲਈ ਅਤੇ ਪਰਿਵਾਰਾਂ ਦੀਆਂ ਫੇਰੀਆਂ ਲਈ ਵੀ ਬਹੁਤ ਸਾਰੀ ਜਗ੍ਹਾ ਹੈ

ਚਿੱਤਰ: ਭੋਜਨ ਖਾਣ ਵਾਲੇ ਮੇਜ਼ ਅਤੇ ਕੁਰਸੀਆਂ ਦੀਆਂ ਨੇੜਿਓਂ ਫੋਟੋਆਂ, ਫਿਰ ਟੈਲੀਵਿਜ਼ਨ ਵੇਖਣ ਵਾਲੀ ਬੈਠਕ

ਤਸਵੀਰਾਂ: ਅੰਦਰੂਨੀ ਵਿਹੜੇ ਦੇ ਨਾਲ ਸੁਵਿਧਾ ਦਾ ਇੱਕ ਹਵਾਈ ਡਰੋਨ ਦੀ ਛੋਟੀ ਫਿਲਮ, ਫਿਰ ਬਾਹਰੀ ਬਗੀਚੇ ਵਾਲੇ ਖੇਤਰ ਦਾ ਨਜ਼ਾਰਾ। ਅੰਤਿਮ ਫਿਲਮ ਪੁਨਰ-ਵਿਕਾਸ ਦੇ ਪਾਸੇ ਵਾਲਾ ਵਿਸ਼ਾਲ ਦ੍ਰਿਸ਼ ਹੈ

ਸਮਾਪਤੀ ਫਰੇਮ: ਵਿਕਟੋਰੀਅਨ ਹੈਲਥ ਬਿਲਡਿੰਗ ਅਥਾਰਟੀ ਦਾ ਲੋਗੋ ਅਤੇ ਵੈੱਬ ਪਤਾ (vhba.vic.gov.au)

[ਸ਼ਬਦਾਵਲੀ (ਟਰਾਂਸਕ੍ਰਿਪਟ) ਦਾ ਅੰਤ]

ਮੂੜ੍ਹ-ਚਿੱਤਤਾ (ਡਮੈਂਸ਼ੀਆ)-ਅਨੁਕੂਲ ਡਿਜ਼ਾਈਨ ਕੀ ਹੈ?

ਮੂੜ੍ਹ-ਚਿੱਤਤਾ (ਡਮੈਂਸ਼ੀਆ)-ਅਨੁਕੂਲ ਵਾਤਾਵਰਣਾਂ ਨੂੰ ਸਹਾਇਤਾ ਵਾਲੇ, ਜਾਣੇ-ਪਛਾਣੇ, ਮਤਲਬ-ਭਰਪੂਰ ਅਤੇ ਸੁਰੱਖਿਅਤ ਆਲੇ-ਦੁਆਲੇ ਦੀ ਸਿਰਜਣਾ ਕਰਕੇ ਲੋਕਾਂ ਦੀ ਸੁਤੰਤਰਤਾ ਅਤੇ ਸ਼ਮੂਲੀਅਤ ਨੂੰ ਵੱਧ ਤੋਂ ਵੱਧ ਕਰਨ ਲਈ ਵਿਉਂਤਿਆ ਗਿਆ ਹੈ। 

ਮੂੜ੍ਹ-ਚਿੱਤਤਾ (ਡਮੈਂਸ਼ੀਆ)-ਅਨੁਕੂਲ ਡਿਜ਼ਾਈਨ ਉਹਨਾਂ ਲੋਕਾਂ ਦਾ ਸਮਰਥਨ ਕਰਦਾ ਹੈ ਜਿੰਨ੍ਹਾਂ ਦੀ ਗਤੀਸ਼ੀਲਤਾ ਘੱਟ ਗਈ ਹੈ, ਸੰਵੇਦੀ ਹਾਨੀਆਂ ਅਤੇ ਕਈ ਕਿਸਮ ਦੀਆਂ ਗੁੰਝਲਦਾਰ ਸਿਹਤ ਸਮੱਸਿਆਵਾਂ ਹਨ। 

ਡਿਜ਼ਾਈਨ ਭੌਤਿਕ ਅਤੇ ਸਮਾਜਿਕ ਮਾਹੌਲ ਦੋਵਾਂ ਨੂੰ ਧਿਆਨ ਨਾਲ ਵਿਚਾਰਦਾ ਹੈ। ਇਹ ਲੋਕਾਂ ਦੀਆਂ ਨਿਵੇਕਲੀਆਂ ਲੋੜਾਂ ਅਤੇ ਯੋਗਤਾਵਾਂ 'ਤੇ ਝਾਤ ਪਾਉਂਦਾ ਹੈ, ਅਤੇ ਇਹ ਵੀ ਕਿ ਕਿਵੇਂ ਉਹ ਜਾਣ-ਪਛਾਣ ਅਤੇ ਸਬੰਧਾਂ ਰਾਹੀਂ ਮਕਸਦ ਦੀ ਭਾਵਨਾ ਨੂੰ ਬਣਾਈ ਰੱਖਦੇ ਹਨ। 

'ਮੂੜ੍ਹ-ਚਿੱਤਤਾ (ਡਮੈਂਸ਼ੀਆ)-ਅਨੁਕੂਲ ਡਿਜ਼ਾਈਨ ਅਜਿਹੇ ਮਾਹੌਲਾਂ ਦੀ ਸਿਰਜਣਾ ਕਰਕੇ ਭਲਾਈ ਵਿੱਚ ਵਾਧਾ ਕਰਦਾ ਹੈ ਜੋ ਸਵਾਗਤਮਈ ਅਤੇ ਅਰਥ-ਭਰਪੂਰ ਹੁੰਦੇ ਹਨ। ਇਹ ਵਸਨੀਕ ਨੂੰ ਆਪਣੇ ਘਰ ਦੇ ਅੰਦਰ ਅਤੇ ਬਾਹਰ ਸੁਤੰਤਰ ਰੂਪ ਵਿੱਚ ਤੁਰਨ-ਫਿਰਨ ਦੇ ਯੋਗ ਬਣਾਉਂਦਾ ਹੈ। ਇਹ ਸੁਰੱਖਿਅਤ ਅਤੇ ਸੂਝ-ਬੂਝ ਨਾਲ ਆਹਰੇ ਲਾਉਣ ਵਾਲੀਆਂ ਥਾਵਾਂ ਦੀ ਸਿਰਜਣਾ ਕਰਕੇ ਸੁਤੰਤਰਤਾ ਨੂੰ ਉਤਸ਼ਾਹਤ ਕਰਦਾ ਹੈ – ਮਦਦਗਾਰੀ ਉਤੇਜਨਾ ਨੂੰ ਵੱਧ ਤੋਂ ਵੱਧ ਕਰਨਾ ਅਤੇ ਗੈਰ-ਮਦਦਗਾਰੀ ਉਤੇਜਨਾ ਨੂੰ ਘੱਟ ਤੋਂ ਘੱਟ ਕਰਨਾ ਜਿਸ ਦਾ ਸਿੱਟਾ ਦਿਸ਼ਾਹੀਣਤਾ ਅਤੇ ਚਿੰਤਾ ਦੇ ਵਧੇ ਹੋਏ ਪੱਧਰਾਂ ਦੇ ਰੂਪ ਵਿੱਚ ਨਿਕਲ ਸਕਦਾ ਹੈ।' 

ਸੈਲੀ ਡੇਲਾਨੀ, ਮੈਨੇਜਰ ਡਿਜ਼ਾਈਨ ਸਰਵਿਸਜ਼, ਵਿਕਟੋਰੀਅਨ ਹੈਲਥ ਬਿਲਡਿੰਗ ਅਥਾਰਟੀ 
ਸਾਰੀਆਂ ਰਿਹਾਇਸ਼ੀ ਬਜ਼ੁਰਗਾਂ ਦੀ ਸੰਭਾਲ ਸੁਵਿਧਾਵਾਂ ਵਿਚਲੇ 52%

ਸਾਰੀਆਂ ਰਿਹਾਇਸ਼ੀ ਬਜ਼ੁਰਗਾਂ ਦੀ ਸੰਭਾਲ ਸੁਵਿਧਾਵਾਂ ਵਿਚਲੇ 52%

ਵਸਨੀਕਾਂ ਨੂੰ ਮੂੜ੍ਹ-ਚਿੱਤਤਾ (ਡਮੈਂਸ਼ੀਆ) ਹੈ

ਘਰ ਵਰਗੇ ਮਾਹੌਲ

ਘਰ ਵਰਗੇ ਮਾਹੌਲ

ਵਸਨੀਕਾਂ ਨੂੰ ਚੋਣ ਅਤੇ ਸੁਤੰਤਰਤਾ ਪ੍ਰਦਾਨ ਕਰਵਾਉਣਾ

ਨਿੱਜੀ ਸੌਣ ਵਾਲੇ ਕਮਰੇ

ਨਿੱਜੀ ਸੌਣ ਵਾਲੇ ਕਮਰੇ

ਇੱਜ਼ਤ ਅਤੇ ਆਪਣੇ ਤਰੀਕੇ ਨਾਲ ਰਹਿਣ ਦੀ ਯੋਗਤਾ ਪ੍ਰਦਾਨ ਕਰਵਾਉਂਦੇ ਹਨ

ਬਾਹਰੀ ਥਾਂਵਾਂ

ਬਾਹਰੀ ਥਾਂਵਾਂ

ਕੁਦਰਤੀ ਵਾਤਾਵਰਣ ਨਾਲ ਜੋੜਦੀਆਂ ਹਨ

Slide to Navigate

ਘਰ ਵਰਗੇ ਮਾਹੌਲ ਦੀ ਸਿਰਜਣਾ ਕਰਨਾ

ਘਰ ਵਰਗਾ ਮਾਹੌਲ ਮੂੜ੍ਹ-ਚਿੱਤਤਾ (ਡਮੈਂਸ਼ੀਆ)-ਅਨੁਕੂਲ ਡਿਜ਼ਾਈਨ ਦੀ ਕੁੰਜੀ ਹੈ। ਇਹ ਮਾਹੌਲ ਜਾਣ-ਪਛਾਣ ਅਤੇ ਆਰਾਮ ਨਾਲ ਚੋਣ ਕਰਨ ਅਤੇ ਸੁਤੰਤਰਤਾ ਪ੍ਰਦਾਨ ਕਰਦੇ ਹਨ। 

ਬਜ਼ੁਰਗਾਂ ਲਈ ਸੰਭਾਲ ਸੁਵਿਧਾ ਦਾ ਨਿਰਮਾਣ ਕਰਦੇ ਸਮੇਂ, ਘਰ ਵਰਗੇ ਮਾਹੌਲ ਦੀ ਸਿਰਜਣਾ ਕਰਨ ਲਈ ਰਣਨੀਤੀਆਂ ਨੂੰ ਡਿਜ਼ਾਈਨ ਕਰੋ, ਇਹਨਾਂ ਵਿੱਚ ਸ਼ਾਮਲ ਹਨ: 

  • ਛੋਟਾ ਜਿਹਾ ਘਰੇਲੂ ਮਾਡਲ 
  • ਨਿੱਜੀ ਸੌਣ ਵਾਲੇ ਕਮਰੇ ਜਿੰਨ੍ਹਾਂ ਨੂੰ ਆਪਣੇ ਤਰੀਕੇ ਨਾਲ ਬਣਾਇਆ ਜਾ ਸਕਦਾ ਹੈ 
  • ਬਾਹਰੀ ਖੇਤਰਾਂ ਤੱਕ ਆਸਾਨ ਪਹੁੰਚ 
  • ਕਈ ਕਿਸਮ ਦੇ ਸਾਂਝੇ ਖੇਤਰ। 

ਰਿਚਰਡ ਬਲਾਈਟ ਬਲਾਈਟ, ਬਲਾਈਟ ਐਂਡ ਬਲਾਈਟ ਵਿਖੇ ਇੱਕ ਨਿਰਦੇਸ਼ਕ ਹੈ – ਜੋ ਕਿ ਆਰਕੀਟੈਕਚਰ ਕੰਪਨੀ ਹੈ ਜਿਸ ਨੇ ਕਰੈਸਵਿਕ ਨਰਸਿੰਗ ਹੋਮ ਵਿਖੇ 3.2 ਮਿਲੀਅਨ ਡਾਲਰ ਦੀ ਮੂੜ੍ਹ-ਚਿੱਤਤਾ (ਡਮੈਂਸ਼ੀਆ)-ਅਨੁਕੂਲ ਯੂਨਿਟ ਨੂੰ ਡਿਜ਼ਾਈਨ ਕੀਤਾ ਸੀ। ਰਿਚਰਡ ਸਮਝਾਉਂਦਾ ਹੈ ਕਿ ਉਹਨਾਂ ਦੀ ਟੀਮ ਵਸਨੀਕਾਂ ਨਾਲ ਇਹ ਸਥਾਪਤ ਕਰਨ ਲਈ ਕਿਵੇਂ ਆਹਰੇ ਲੱਗਦੀ ਹੈ ਕਿ ਉਹਨਾਂ ਵਾਸਤੇ ਘਰ ਦਾ ਕੀ ਮਤਲਬ ਹੈ। 

'ਅਸੀਂ ਕਲਾ ਚਿਕਿਤਸਾ ਵਾਲੇ ਪ੍ਰੋਗਰਾਮ ਚਲਾਉਂਦੇ ਹਾਂ ਜੋ ਵਸਨੀਕਾਂ ਨਾਲ ਕੰਮ ਕਰਨ ਦਾ ਇੱਕ ਤਰੀਕਾ ਹਨ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਹਨਾਂ ਦੇ ਸੋਚਣ ਮੁਤਾਬਿਕ ਘਰ ਕੀ ਚੀਜ਼ ਹੈ। ਅਸੀਂ ਇਹਨਾਂ ਵਰਕਸ਼ਾਪਾਂ ਨੂੰ ਕਾਗਜ਼ ਨਾਲ ਚਲਾਉਂਦੇ ਹਾਂ ਜਿਸ 'ਤੇ ਇੱਕ ਘਰ ਦੀ ਡਰਾਇੰਗ ਬਣੀ ਹੁੰਦੀ ਹੈ – ਅਤੇ ਅਸੀਂ ਕੋਲਾਜ ਦੀ ਪ੍ਰਕਿਰਿਆ ਰਾਹੀਂ ਉਹਨਾਂ ਨੂੰ ਇਸ ਚੀਜ਼ ਦੀਆਂ ਤਸਵੀਰਾਂ ਚਿਪਕਾਉਣ ਲਈ ਕਹਿੰਦੇ ਹਾਂ ਜੋ ਉਹ ਸੋਚਦੇ ਹਨ ਕਿ ਘਰ ਦਾ ਉਹਨਾਂ ਵਾਸਤੇ ਕੀ ਮਤਲਬ ਹੈ।' 

ਰਿਚਰਡ ਬਲਾਈਟ, ਡਾਇਰੈਕਟਰ ਬਲਾਈਟ, ਬਲਾਈਟ ਅਤੇ ਬਲਾਈਟ

ਛੋਟਾ ਘਰੇਲੂ ਮਾਡਲ 

ਸੇਂਟ ਜਾਰਜਜ਼ ਹਾਸਪੀਟਲ ਦੀ ਬਜ਼ੁਰਗਾਂ ਲਈ ਸੰਭਾਲ ਸੁਵਿਧਾ (ਬੇਰੇਂਗਾਰਾ) 55.57 ਮਿਲੀਅਨ ਡਾਲਰ ਨਾਲ ਦੋ ਵੱਖ-ਵੱਖ ਤਿੰਨ-ਮੰਜ਼ਿਲਾ ਮਕਾਨਾਂ ਵਿੱਚ 90-ਬਿਸਤਰਿਆਂ ਤੋਂ ਮਿਲ ਕੇ ਬਣੀ ਹੈ, ਜਿਸ ਵਿੱਚ ਉੱਚੀਆਂ ਛੱਤਾਂ ਅਤੇ ਇੱਟਾਂ ਦਾ ਕੰਮ ਹੈ ਤਾਂ ਜੋ ਘਰ ਵਰਗਾ ਅਹਿਸਾਸ ਪੈਦਾ ਕੀਤਾ ਜਾ ਸਕੇ। ਹਰੇਕ ਮੰਜ਼ਿਲ ਨੂੰ ਛੋਟੇ ਘਰਾਂ ਵਿੱਚ ਵੰਡਿਆ ਜਾਂਦਾ ਹੈ, ਜੋ ਜਾਣੇ-ਪਛਾਣੇ ਮਾਹੌਲ ਦੀ ਸਿਰਜਣਾ ਕਰਦਾ ਹੈ ਜਿਸ ਵਿੱਚ ਤੁਰਨਾ-ਫਿਰਨਾ ਵਧੇਰੇ ਆਸਾਨ ਹੁੰਦਾ ਹੈ। ਮੁੱਖ ਸੁਵਿਧਾਵਾਂ ਜਿਵੇਂ ਕਿ ਖਾਣੇ ਅਤੇ ਬੈਠਕਾਂ ਵਾਲੇ ਖੇਤਰ ਨੇੜੇ-ਤੇੜੇ ਹਨ – ਉਹਨਾਂ ਲੋਕਾਂ ਦੀ ਵੀ ਮਦਦ ਕਰਦੇ ਹਨ ਜੋ ਕਮਜ਼ੋਰੀ ਕਰਕੇ ਲੰਬੀ ਦੂਰੀ ਦੀ ਯਾਤਰਾ ਨਹੀਂ ਕਰ ਸਕਦੇ। 

A living room at Creswick Nursing Home, with a wooden table and chairs, shelves with pictures on the wall and soft lighting

ਕਰੈਸਵਿਕ ਨਰਸਿੰਗ ਹੋਮ ਦੇ ਮੂੜ੍ਹ-ਚਿੱਤਤਾ (ਡਮੈਂਸ਼ੀਆ)-ਅਨੁਕੂਲ ਯੂਨਿਟ ਦੇ ਅੰਦਰ ਇੱਕ ਭਾਈਚਾਰਕ ਬੈਠਣ ਵਾਲਾ ਕਮਰਾ

ਨਿੱਜੀ ਸੌਣ ਵਾਲੇ ਕਮਰੇ 

ਵਿਅਕਤੀਗਤ ਸੌਣ ਵਾਲੇ ਕਮਰੇ ਅਤੇ ਗੁਸਲਖਾਨੇ ਬਜ਼ੁਰਗਾਂ ਦੀ ਸੰਭਾਲ ਵਿਚਲੇ ਵਸਨੀਕਾਂ ਨੂੰ ਇੱਜ਼ਤ-ਮਾਣ ਅਤੇ ਸੁਤੰਤਰਤਾ ਪ੍ਰਦਾਨ ਕਰਵਾਉਂਦੇ ਹਨ। ਈਡਨਹੋਪ ਅਤੇ ਡਿਸਟ੍ਰਿਕਟ ਮੈਮੋਰੀਅਲ ਹਸਪਤਾਲ ਦੇ 6.3 ਮਿਲੀਅਨ ਡਾਲਰ ਦੇ ਪੁਨਰ-ਵਿਕਾਸ ਵਿੱਚ 18 ਨਿੱਜੀ ਕਮਰਿਆਂ ਅਤੇ ਨਾਲ ਲੱਗਦੇ ਗੁਸਲਖਾਨਿਆਂ ਦੀ ਉਸਾਰੀ ਸ਼ਾਮਲ ਸੀ। ਇਸ ਨੇ ਮੌਜ਼ੂਦਾ ਸਾਂਝੇ ਕਮਰਿਆਂ ਦੀ ਥਾਂ ਲੈ ਲਈ, ਜੋ ਵਸਨੀਕਾਂ ਨੂੰ ਪਰਦੇਦਾਰੀ ਪ੍ਰਦਾਨ ਕਰਵਾਉਣ ਦੇ ਯੋਗ ਬਣਾਉਂਦੇ ਹਨ। 

ਬਾਹਰੀ ਖੇਤਰਾਂ ਤੱਕ ਆਸਾਨ ਪਹੁੰਚ 

ਘਰ ਵਰਗੇ ਮਾਹੌਲ ਦੀ ਸਿਰਜਣਾ ਕਰਦੇ ਸਮੇਂ ਬਾਹਰੀ ਖੇਤਰਾਂ ਤੱਕ ਆਸਾਨ ਪਹੁੰਚ ਮਹੱਤਵਪੂਰਨ ਹੈ। ਇਹਨਾਂ ਖੇਤਰਾਂ ਨੂੰ ਸਵਾਗਤਮਈ, ਆਕਰਸ਼ਕ ਅਤੇ ਸੁਰੱਖਿਅਤ ਹੋਣ ਦੀ ਲੋੜ ਹੈ। 

ਕਰੈਸਵਿਕ ਨਰਸਿੰਗ ਹੋਮ ਵਿਖੇ ਮੂੜ੍ਹ-ਚਿੱਤਤਾ (ਡਮੈਂਸ਼ੀਆ)-ਅਨੁਕੂਲ ਯੂਨਿਟ ਵਿਖੇ, ਕਮਰਿਆਂ ਨੂੰ ਇੱਕ ਕੇਂਦਰੀ ਵਿਹੜੇ ਦੇ ਗਿਰਦ ਬਣਾਇਆ ਜਾਂਦਾ ਹੈ ਜਿਸ ਨੂੰ ਬਾਕੀ ਦੀ ਸੁਵਿਧਾ ਤੋਂ ਵੱਖਰਾ ਬੰਦ ਕੀਤਾ ਜਾ ਸਕਦਾ ਹੈ। ਇਹ ਵਸਨੀਕਾਂ ਨੂੰ ਸੁਤੰਤਰਤਾ ਨਾਲ ਅਤੇ ਸੁਰੱਖਿਅਤ ਤਰੀਕੇ ਨਾਲ ਘੁੰਮਣ-ਫਿਰਨ ਦੇ ਯੋਗ ਬਣਾਉਂਦਾ ਹੈ। ਬਾਹਰਵਾਰ ਬੈਠਣ ਦੇ ਦੋ ਖੇਤਰ ਵਸਨੀਕਾਂ ਨੂੰ ਘਰੋਂ ਬਾਹਰ ਸਮਾਂ ਬਤੀਤ ਕਰਨ ਲਈ ਉਤਸ਼ਾਹਤ ਕਰਦੇ ਹਨ, ਜਦਕਿ ਵੀਲ੍ਹਚੇਅਰ ਵਾਸਤੇ ਪਹੁੰਚਯੋਗ ਬਗੀਚੇ ਵਸਨੀਕਾਂ ਨੂੰ ਬਗੀਚੇ ਵਿੱਚ ਆਉਣ ਦੇ ਯੋਗ ਬਣਾਉਂਦੇ ਹਨ। 

ਬਾਹਰਵਾਰ ਜਗ੍ਹਾ ਵਸਨੀਕਾਂ ਨੂੰ ਚੋਣ ਪ੍ਰਦਾਨ ਕਰਵਾਉਂਦੀ ਹੈ। ਉਹ ਸਰਗਰਮੀ ਨਾਲ ਬਾਹਰੀ ਜਗ੍ਹਾ ਦਾ ਮਜ਼ਾ ਲੈ ਸਕਦੇ ਹਨ, ਜਾਂ ਬੱਸ ਆਪਣੇ ਆਪ ਨਾਲ ਸਮਾਂ ਬਤੀਤ ਕਰ ਸਕਦੇ ਹਨ। ਵਿਹੜੇ ਦੇ ਡਿਜ਼ਾਈਨ ਦਾ ਮਤਲਬ ਇਹ ਵੀ ਹੈ ਕਿ ਬਾਹਰੀ ਖੇਤਰ ਅੰਦਰ ਤੋਂ ਵਿਖਾਈ ਦਿੰਦੇ ਹਨ, ਜਿਸ ਨਾਲ ਕੁਦਰਤੀ ਵਾਤਾਵਰਣ ਨਾਲ ਸਬੰਧ ਦੀ ਭਾਵਨਾ ਵਿੱਚ ਵਾਧਾ ਹੁੰਦਾ ਹੈ। 

'ਬਾਹਰੀ ਸਥਾਨਾਂ ਨੂੰ ਡਿਜ਼ਾਈਨ ਕਰਨ ਵੇਲੇ ਇੱਕ ਚੀਜ਼ ਇਹ ਹੈ ਕਿ ਉਹਨਾਂ ਨੂੰ ਵੀ ਅੰਦਰੂਨੀ ਥਾਂਵਾਂ ਜਿੰਨੇ ਹੀ ਧਿਆਨ ਦੇਣ ਦੀ ਲੋੜ ਹੁੰਦੀ ਹੈ। ਜੇ ਇਹ ਖਾਲੀ ਥਾਵਾਂ ਸਿੱਧੇ ਤੌਰ 'ਤੇ ਸੁਵਿਧਾ ਦੇ ਅੰਦਰੂਨੀ ਸਮਾਜਕ ਸਥਾਨਾਂ ਨਾਲ ਨਹੀਂ ਜੁੜੀਆਂ ਹੋਈਆਂ – ਤਾਂ ਇਹਨਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ।' 

ਰਿਚਰਡ ਬਲਾਈਟ, ਡਾਇਰੈਕਟਰ ਬਲਾਈਟ, ਬਲਾਈਟ ਅਤੇ ਬਲਾਈਟ
View of the paved garden space at Mountview Home at Maldon Hospital showing a flat walking path and accessible garden within an enclosed courtyard

ਮਾਊਂਟਵਿਊ ਹੋਮ, ਮਾਲਡਨ ਹਸਪਤਾਲ ਵਿਖੇ ਬਗੀਚੇ ਦੀ ਸੁਰੱਖਿਅਤ ਜਗ੍ਹਾ ਨੇ ਵਲੇ ਹੋਏ ਵਿਹੜੇ ਵਿੱਚ ਪੈਦਲ ਚੱਲਣ ਦੇ ਰਸਤੇ ਅਤੇ ਪਹੁੰਚਯੋਗ ਬਗੀਚੇ ਦੀ ਸਿਰਜਣਾ ਕਰਕੇ ਮੂੜ੍ਹ-ਚਿੱਤਤਾ (ਡਮੈਂਸ਼ੀਆ) ਨਾਲ ਜੀਵਨ ਬਸਰ ਕਰ ਰਹੇ ਵਸਨੀਕਾਂ ਦੇ ਤਜ਼ਰਬੇ ਵਿੱਚ ਸੁਧਾਰ ਕੀਤਾ ਹੈ

ਕਈ ਕਿਸਮ ਦੇ ਸਾਂਝੇ ਖੇਤਰ

ਕਈ ਕਿਸਮਾਂ ਦੇ ਸਾਂਝੇ ਖੇਤਰ ਵਸਨੀਕਾਂ ਵਾਸਤੇ ਚੋਣ ਅਤੇ ਜੀਵਨਸ਼ੈਲੀ ਦੇ ਵਿਕਲਪਾਂ ਨੂੰ ਸੁਵਿਧਾਜਨਕ ਬਣਾਉਂਦੇ ਹਨ। ਇਹ ਪਰਿਵਾਰ ਅਤੇ ਭਾਈਚਾਰੇ ਦੇ ਸੰਬੰਧਾਂ ਨੂੰ ਬਣਾਈ ਰੱਖਣ ਲਈ ਉਨ੍ਹਾਂ ਦਾ ਸਮਰਥਨ ਵੀ ਕਰਦਾ ਹੈ।

ਉਦਾਹਰਣ ਲਈ, ਇੱਕ ਵਾਰ ਜਦ 2022 ਵਿੱਚ 81.58 ਮਿਲੀਅਨ ਡਾਲਰ ਦੀ ਨਵੀਂ ਵੰਟਰਨਾ ਰਿਹਾਇਸ਼ੀ ਬਜ਼ੁਰਗਾਂ ਲਈ ਸੰਭਾਲ ਸੁਵਿਧਾ ਦੀ ਉਸਾਰੀ ਪੂਰੀ ਹੋ ਜਾਂਦੀ ਹੈ, ਤਾਂ ਸੁਵਿਧਾ ਵਿੱਚ ਬਹੁ-ਮਕਸਦੀ ਸਾਂਝੇ ਖੇਤਰ, ਅਤੇ ਨਾਲ ਹੀ ਨਾਲ ਇੱਕ ਭਾਈਚਾਰਕ ਕਮਰਾ, ਪਵਿੱਤਰ ਜਗ੍ਹਾ ਅਤੇ ਕੈਫੇ ਸ਼ਾਮਲ ਹੋਣਗੇ। ਇਹ ਵਸਨੀਕਾਂ ਨੂੰ ਵਧੇਰੇ ਵਿਕਲਪ ਦੇਵੇਗਾ, ਜਿੱਥੇ ਸਮਾਜੀਕਰਨ, ਗਤੀਵਿਧੀਆਂ ਜਾਂ ਇਕੱਲਿਆਂ ਸ਼ਾਂਤ ਸਮੇਂ ਵਾਸਤੇ ਖੇਤਰਾਂ ਤੱਕ ਪਹੁੰਚ ਹੋਵੇਗੀ।

A man with curled mustachios in a blue suit and blue shirt

'ਜਿੰਨੇ ਜ਼ਿਆਦਾ ਅਸੀਂ ਬਜ਼ੁਰਗਾਂ ਦੀ ਸੰਭਾਲ ਵਾਸਤੇ ਸੰਸਥਾਗਤ ਪਹੁੰਚ ਤੋਂ ਦੂਰ ਹੁੰਦੇ ਜਾਵਾਂਗੇ, ਓਨੇ ਹੀ ਸਾਡੇ ਲਈ ਬਿਹਤਰ ਸਿੱਟੇ ਨਿਕਲਣ ਵਾਲੇ ਹਨ। ਜਦ ਅਸੀਂ ਮਾਹੌਲਾਂ ਨੂੰ ਵਧੇਰੇ ਘਰ ਵਰਗਾ ਬਣਾਉਂਦੇ ਹਾਂ, ਤਾਂ ਲੋਕ ਸਵਾਗਤ ਮਹਿਸੂਸ ਕਰਦੇ ਹਨ, ਉਹ ਸੁਰੱਖਿਅਤ ਮਹਿਸੂਸ ਕਰਦੇ ਹਨ ਅਤੇ ਉਹ ਸ਼ਾਮਲ ਹੋਇਆ ਮਹਿਸੂਸ ਕਰਦੇ ਹਨ।'  

ਮਾਈਕਲ ਵਾਕਰ, ਮੁੱਖ ਸਲਾਹਕਾਰ, ਯੂਨੀਵਰਸਲ ਡਿਜ਼ਾਈਨ, ਵਿਕਟੋਰੀਅਨ ਹੈਲਥ ਬਿਲਡਿੰਗ ਅਥਾਰਟੀ 

Related content

Melbourne Design Week 2022

17 March 2022

Celebrating Melbourne Design Week 2022 - Designing for good

This Melbourne Design Week we look at five ways we are 'designing for good'.
Article
' '

15 June 2021

Designing for everyone: Universal design in action

Universal design is an approach that makes buildings, products or environments accessible to as many people as possible.
News
Exterior view of the new dementia-friendly unit at Creswick Nursing Home - Jan 2021

23 March 2021

Creswick Nursing Home – Dementia friendly unit

The new $3.2 million dementia friendly unit at Creswick Nursing Home has opened.
Project
Last updated: 14 June 2022